ਬੀਤੇ ਵੀਕਐਂਡ ਟੋਰਾਂਟੋ ਦੇ Roy Thomson Hall ਵਿੱਚ ਹੋਏ ਇੱਕ ਸਮਾਗਮ ਦੌਰਾਨ ਮੁਸਲਮ ਕਮਿਊਨਿਟੀ ਨਾਲ ਸੰਬੰਧਤ ਉਨ੍ਹਾਂ ਵਿਅਕਤੀਆਂ, ਸੰਸਥਾਵਾਂ ਅਤੇ ਬਿਜ਼ਨਸ ਅਦਾਰਿਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਆਪੋ-ਆਪਣੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕੀਤੀਆ ਹਨ। ਮੈਕਸ ਅਵਾਰਡਜ਼ ਗਾਲਾ ਨਾਂ ਦੀ ਇਸ ਇਵੈਂਟ ਦੌਰਾਨ ਮੁਸਲਮ ਕਮਿਊਨਿਟੀ ਦੀ ਮਦਦ ਕਰਨ ਵਾਲੇ ਲੋਕਾਂ ਦਾ ਵੀ ਸਨਮਾਨ ਕੀਤਾ ਗਿਆ।